You are currently viewing 📚 ਸਿੱਖ ਇਤਿਹਾਸ ਨੋਲੇਜ ☬ Texts 💞👑MiSs💥DeEpMlk👑💞 – ShareChat
ਸਿੱਖ-ਇਤਿਹਾਸ-ਨੋਲੇਜ-☬-Texts-MiSsDeEpMlk-ShareChat

📚 ਸਿੱਖ ਇਤਿਹਾਸ ਨੋਲੇਜ ☬ Texts 💞👑MiSs💥DeEpMlk👑💞 – ShareChat

ਗੁਰਬਾਣੀ ਵਿਚ ਬਾਬੇ ਨਾਨਕ ਦੇ 974 ਸ਼ਬਦ (19 ਰਾਗ), ਗੁਰੂ ਅੰਗਦ ਦੇਵ ਜੀ ਦੇ 63 ਸਲੋਕ, ਗੁਰੂ ਅਮਰਦਾਸ ਜੀ ਦੇ 907 ਸ਼ਬਦ (17 ਰਾਗ) ਗੁਰੂ ਰਾਮ ਦਾਸ ਜੀ ਦੇ 679 ਸ਼ਬਦ (30 ਰਾਗ) ਸੱਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੇ ਅਪਣੇ 2218 ਸ਼ਬਦ (ਕੁਲ 30 ਰਾਗ) ਦਰਜ ਹਨ। ਪੰਦਰਾਂ ਭਗਤਾਂ ਦੇ 938 ਸਲੋਕ, ਗਿਆਰਾਂ ਭੱਟਾਂ, ਬਾਬਾ ਸੁੰਦਰ ਜੀ (ਗੁਰੂ ਅਮਰਦਾਸ ਦੇ ਪੜਪੋਤੇ), ਰਬਾਬੀ ਸੱਤਾਂ ਤੇ ਬਲਵੰਡ (ਤਿੰਨੇ ਸਿੱਖ), ਦੀ ਬਾਣੀ ਚੜ੍ਹਾਈ।

ਆਦਿ ਬੀੜ ਵਿਚ ਗੁਰੂ ਅਰਜਨ ਦੇਵ ਜੀ ਨੇ ਬਾਬਾ ਫ਼ਰੀਦ ਦੇ 116 ਤੇ ਭਗਤ ਕਬੀਰ ਜੀ ਦੇ 535 ਸ਼ਬਦ ਅਖ਼ੀਰ ਵਿਚ ਅੰਕਿਤ ਕੀਤੇ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਤਲਵੰਤੀ ਸਾਬੋ) ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਅਣਹੋਂਦ ਕਰ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਦਰਜ ਕਰਵਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਜੂਦਾ ਸਰੂਪ ਦਿਤਾ ਜੋ ਅੱਜ ਦਮਦਮੀ ਬੀੜ ਦੇ ਨਾਮ ਲਗਭਗ ਸਾਰੇ ਸਿੱਖ ਜਗਤ ਵਿਚ ਪ੍ਰਵਾਨਤ ਹੈ।

ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਲ 31 ਰਾਗ, 5874 ਸ਼ਬਦ (ਪ੍ਰਿੰ. ਸਤਿਬੀਰ ਸਿੰਘ ਅਨੁਸਾਰ 5794 ਸ਼ਬਦ), ਕੁਲ 1430 ਅੰਕ (ਪੰਨੇ) ਹਨ।
ਆਦਿ ਗ੍ਰੰਥ ਨੂੰ ਪਹਿਲਾਂ ”ਪੋਥੀ ਸਾਹਿਬ” ਦਾ ਨਾਮ ਦਿਤਾ ਗਿਆ ਜਿਸ ਨੂੰ ਪੰਜਵੇਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਭਾਦਰੋਂ ਵਦੀ ਪਹਿਲੀ ਨੂੰ ਸੰਪੂਰਨ ਕਰਵਾ ਕੇ ਭਾਦਰੋਂ ਸੁਦੀ ਪਹਿਲੀ ਸੰਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਅਸਥਾਪਨ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਮੁੱਖ ਗਰੰਥੀ ਥਾਪਿਆ ਗਿਆ

1 ਸਤੰਬਰ ਨੂੰ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹਰ ਸਾਲ ਪੂਰੇ ਦੇਸ਼ ਤੇ ਵਿਸ਼ਵ ਵਿਚ ਸਿੱਖ-ਜਗਤ ਵਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। (ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਨੂੰ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ, ਅੱਗੇ ਤੋਂ ਦੇਹ-ਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਦਿਆਂ, ”ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ” ਦਾ ਉਪਦੇਸ਼ ਦਿਤਾ।) #📚 ਸਿੱਖ ਇਤਿਹਾਸ ਨੋਲੇਜ ☬ #📚 ਭਾਰਤ ਦੀ ਹਿਸਟਰੀ📰 #✅ ਨੌਕਰੀ ਦੀ ਤਿਆਰੀ 📑 #📜 ਜਨਰਲ ਨੋਲੇਜ #📚 UPSC / PCS preparation 📑

📚 ਸਿੱਖ ਇਤਿਹਾਸ ਨੋਲੇਜ ☬ Texts 💞👑MiSs💥DeEpMlk👑💞 – ShareChat
#ਸਖ #ਇਤਹਸ #ਨਲਜ #Texts #MiSsDeEpMlk #ShareChat

More on Sharechat

Leave a Reply