ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ

ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ Bhajan Lyrics

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ

ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,
ਜੁਗਾ ਦੀ ਕੰਗਾਲ ਅਜ, ਹੋਈ ਸ਼ਾਹਕਾਰ ਮੈਂ
ਲਭੇਆਈ ਲਾਲ ਕਿਥੋਂ, ਪੁਛਦੀਆਂ ਸਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ

ਸਤਗੁਰੁ ਮੇਰੇਆ ਨੇ ਚਰਨਾ ਨਾਲ ਲਾ ਲਿਆ,
ਨੇਹਰੀ ਜੇਹੀ ਕੋਠੀ ਵਿਚ ਦੀਵਾ ਜਲਾ ਲਿਆ
ਹੋਏ ਨੇ ਉਜਾਲੇ, ਦੇਖਾਂ ਸੂਰਤਾਂ ਪਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ

ਜਦੋ ਸਤਗੁਰਾਂ ਦਾ ਮੈ ਕਰਨੀਆ ਜਾਪੁ ਨੀ,
ਮਿਟ ਜਾਂਦੇ ਜਿੰਦਗੀ ਦੇ ਕਸ਼ਟ ਤੇ ਪਾਪ ਨੀ
ਜਨਮ ਜਨਮ ਦੀਆ ਕਟੀਆਂ ਬੀਮਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ

ਜਦੋ ਸਤਗੁਰਾਂ ਦਾ ਮੈ ਦਰਸ਼ਨ ਪਾ ਲਿਆ,
ਤਨਮਨ ਆਪਣਾ ਸਫਲ ਬਣਾ ਲਿਆ
ਨਾਮ ਦੇ ਸਮੁੰਦਰਾਂ ਚ ਲਾਵਾਂ ਮੈ ਤਾਰੀਆਂ,

kithon ni rangaiya akhan puchdeeya saarian

Leave a Comment